Monday, December 21, 2020

CCPC-1 ਅਭਿਆਸ (Exercise)

ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ (ਆਨ-ਲਾਈਨ) ਅਤੇ
ਡਿਪਲੋਮਾ ਕੋਰਸ ਇਨ ਪੰਜਾਬੀ ਕੰਪਿਊਟਿੰਗ (ਆਨ-ਲਾਈਨ)

 
Paper-[CCPC-101]
ਕੰਪਿਊਟਿੰਗ ਬਾਰੇ ਜਾਣ-ਪਛਾਣ (Introduction to Computing)
ਅਭਿਆਸ (Exercise)

 
Part-1
1)    ਕੰਪਿਊਟਰ ਕੀ ਹੈ?
2)    ਕੰਪਿਊਟਰ ਦੀ ਕਾਰਜ-ਵਿਧੀ ਸਮਝਾਉਣ ਲਈ ਇਕ ਬਲਾਕ-ਚਿੱਤਰ ਬਣਾਓ।
3)    ਕੰਪਿਊਟਰ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਦੱਸੋ।
4)    ਕੰਪਿਊਟਰ ਦੀਆਂ ਕਿਸਮਾਂ ਦਾ ਵਿਸਥਾਰ ਸਹਿਤ ਵੇਰਵਾ ਦਿਓ।
5)    ਕੰਪਿਊਟਰ ਦੇ 5-5 ਇਨਪੁਟ, ਆਊਟਪੁਟ ਅਤੇ ਸਟੋਰੇਜ ਭਾਗਾਂ ਦੀ ਸੂਚੀ ਬਣਾਓ।
6)    ਕੀ-ਬੋਰਡ ‘ਤੇ ਨੋਟ ਲਿਖੋ।
7)    ਕੰਪਿਊਟਰ ਲਈ ਕਿਹੜੀ ਪੁਆਇੰਟਿੰਗ ਡਿਵਾਈਸ ਵਰਤੀ ਜਾਂਦੀ ਹੈ? ਸੰਖੇਪ ਵੇਰਵਾ ਦਿਓ।
8)    ਸਕੈਨਰ ਦੀਆਂ ਵੱਖ-ਵੱਖ ਕਿਸਮਾਂ ਦੇ ਨਾਮ ਦੱਸੋ।
9)    ਕੀ ਵੈੱਬਕੈਮ ਇਕ ਇਨਪੁਟ ਯੂਨਿਟ ਹੈ? ਅਜੋਕੇ ਸਮੇਂ ਵਿਚ ਵੈੱਬਕੈਮ ਦੀ ਕੀ ਮਹੱਤਤਾ ਹੈ?
10)    ਮੌਨੀਟਰ ਕੀ ਹੈ ਤੇ ਇਸ ਦੇ ਵੱਖ-ਵੱਖ ਪ੍ਰਕਾਰ ਲਿਖੋ।
11)    ਵੱਖ-ਵੱਖ ਕਿਸਮਾਂ ਦੇ ਕੰਪਿਊਟਰੀ ਪ੍ਰਿੰਟਰਾਂ ਦੀ ਕਾਰਜ ਪ੍ਰਣਾਲੀ ਲਿਖੋ।
12)    ਪਲੌਟਰ ਤੇ ਪ੍ਰੋਜੈਕਟਰ ਵਿਚ ਅੰਤਰ ਸਪਸ਼ਟ ਕਰੋ?
13)    ਸੀਪੀਯੂ ਤੋਂ ਕੀ ਭਾਵ ਹੈ?
14)    ਸੀਪੀਯੂ ਦੇ ਕੰਮ ਤੇ ਇਸ ਦੇ ਵੱਖ-ਵੱਖ ਭਾਗਾਂ ਦਾ ਵਿਸਥਾਰ ਸਹਿਤ ਬਿਉਰਾ ਦਿਓ।
15)    ਕੰਪਿਊਟਰ ਦੀ ਅੰਦਰੂਨੀ ਮੈਮਰੀ ‘ਤੇ ਇਕ ਨੋਟ ਲਿਖੋ।
16)    ਰੈਮ ਅਤੇ ਰੋਮ ਵਿਚ ਅੰਤਰ ਸਪਸ਼ਟ ਕਰੋ।
17)    ਰੈਮ ਅਤੇ ਰੋਮ ਦੀਆਂ ਵੱਖ-ਵੱਖ ਕਿਸਮਾਂ ਦੱਸੋ।
18)   ਰੈਮ ਦੇ ਹੁੰਦਿਆਂ ਕੰਪਿਊਟਰ ਵਿਚ ਸਟੋਰੇਜ ਭਾਗਾਂ ਦੀ ਕਿਉਂ ਲੋੜ ਪੈਂਦੀ ਹੈ?
19)   ਸਟੋਰੇਜ ਯੂਨਿਟ ਕੀ ਹੁੰਦੇ ਹਨ? ਵੱਖ-ਵੱਖ ਸਟੋਰੇਜ ਭਾਗਾਂ ਦਾ ਵੇਰਵਾ ਦਿਓ।
 
 
Part-2
1)    ਕੰਪਿਊਟਰ ਦੀ ਸਾਂਭ-ਸੰਭਾਲ ਕਿਉਂ ਜ਼ਰੂਰੀ ਹੈ?
2)    ਤੁਸੀਂ ਸੀਪੀਯੂ ਨੂੰ ਚਲਦਾ ਰੱਖਣ ਲਈ ਉਸ ਦੀ ਕੀ ਸਾਂਭ-ਸੰਭਾਲ ਕਰੋਗੇ?
3)    ਸੀਪੀਯੂ ਕੈਬਨਿਟ ਵਿਚ ਲੱਗੇ ਵੱਖ-ਵੱਖ ਕੂਲਿੰਗ ਫੈਨਜ਼ ਦੇ ਨਾਮ ਦੱਸੋ।
4)    ਤੁਸੀਂ ਕੰਪਿਊਟਰ ਦੀ ਰੈਮ ਵਿਚ ਜੰਮੇ ਘੱਟੇ-ਮਿੱਟੀ ਨੂੰ ਕਿਵੇਂ ਸਾਫ਼਼ ਕਰੋਗੇ?
5)    ਹਾਰਡ ਡਿਸਕ ਦੀ ਸੰਭਾਲ ਕਿਉਂ ਜ਼ਰੂਰੀ ਹੈ? ਇਸ ਦੀ ਸਾਫ਼-ਸਫ਼ਾਈ ਲਈ ਤੁਸੀਂ ਕਿਹੜੇ ਕਦਮ ਚੁੱਕੋਗੇ?
6)    ਕੀ-ਬੋਰਡ ਨੂੰ ਸਾਫ ਕਰਨ ਦੀ ਵਿਧੀ ਦੱਸੋ।
7)    ਮੌਨੀਟਰ ਅਤੇ ਸਕੈਨਰ ਦੀ ਸਾਫ਼-ਸਫ਼ਾਈ ਲਈ ਕੀ ਵਰਤਣਾ ਚਾਹੀਦਾ ਹੈ?
8)    ਪ੍ਰਿੰਟਰਾਂ ਦੇ ਰੀਬਨ ਕਾਰਟਰੇਜ ਅਤੇ ਟੋਨਰ ਦੀ ਭਰਵਾਈ/ਰੀਫਿੱਲਿੰਗ ਅਤੇ ਸਾਂਭ-ਸੰਭਾਲ ਲਈ ਤੁਸੀਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖੋਗੇ?
9)    ਪੈੱਨ-ਡਰਾਈਵ, OTG  ਅਤੇ ਮੈਮਰੀ ਕਾਰਡ ਨੂੰ ਸਾਂਭਣ ਦੇ ਨੁਕਤੇ ਦੱਸੋ।
10)    ਹਾਰਡਵੇਅਰ ਅਤੇ ਸਾਫ਼ਟਵੇਅਰ ਵਿਚ ਅੰਤਰ ਸਪਸ਼ਟ ਕਰੋ।
11)    ਕੰਪਿਊਟਰ ਦੇ ਘੱਟੋ-ਘੱਟ 10-10 ਹਾਰਡਵੇਅਰ ਅਤੇ ਸਾਫ਼ਟਵੇਅਰ (ਭਾਗਾਂ) ਦੀ ਸੂਚੀ ਬਣਾਓ।
12)    ਸਾਫ਼ਟਵੇਅਰ ਦੀਆਂ 2 ਮੁੱਖ ਸ਼੍ਰੇਣੀਆਂ ਦੇ ਨਾਂ ਦੱਸੋ।
13)    ਸਿਸਟਮ ਸਾਫ਼ਟਵੇਅਰ ਦਾ ਕੰਪਿਊਟਰ ਵਿਚ ਕੀ ਕੰਮ ਹੈ?
14)    ਸਿਸਟਮ ਸਾਫ਼ਟਵੇਅਰ ਦੀਆਂ 3 ਕਿਸਮਾਂ ਦੱਸੋ।
15)    5 ਐਪਲੀਕੇਸ਼ਨ ਸਾਫ਼ਟਵੇਅਰਾਂ ਦੇ ਨਾਮ ਲਿਖੋ।
16)    ਸ਼ੇਅਰਵੇਅਰ ਅਤੇ ਫ੍ਰੀਵੇਅਰ ਵਿਚ ਅੰਤਰ ਸਪਸ਼ਟ ਕਰੋ।
17)    ਓਪਨ ਸੋਰਸ ਸਾਫ਼ਟਵੇਅਰ ਕੀ ਹੁੰਦੇ ਹਨ? ਇਨ੍ਹਾਂ ਦਾ ਕੀ ਲਾਭ ਹੈ?
18)    ਕੰਪਿਊਟਰ ਦੀਆਂ ਪ੍ਰੋਗਰਾਮਿੰਗ ਭਾਸ਼ਾਵਾਂ ਦੀਆਂ 3 ਕਿਸਮਾਂ ਦੱਸੋ।
19)    ਅਸੈਂਬਲੀ ਭਾਸ਼ਾ ਮਸ਼ੀਨੀ ਭਾਸ਼ਾ ਨਾਲੋਂ ਕਿਵੇਂ ਭਿੰਨ ਹੈ?
20)    ਹਾਈ ਲੈਵਲ ਲੈਂਗੂਏਜ ਕੀ ਹੁੰਦੀਆਂ ਹਨ?
21)    ਕੰਪਿਊਟਰ ਵਿਚ ਲੈਂਗੂਏਜ ਟਰਾਂਸਲੇਟਰ ਤੋਂ ਕੀ ਭਾਵ ਹੈ? ਇਹ ਕੀ ਹੁੰਦੇ ਹਨ?
22)    3 ਪ੍ਰਕਾਰ ਦੇ ਲੈਂਗੂਏਜ ਟਰਾਂਸਮੀਟਰਾਂ ਦੇ ਨਾਮ ਲਿਖੋ।
23)    ਸੋਰਸ ਕੋਡ ਅਤੇ ਓਬਜੈਕਟ ਕੋਡ ਵਿਚ ਅੰਤਰ ਸਪਸ਼ਟ ਕਰੋ।
24)    ਕੰਪਿਊਟਰ ਦੀ ਦੁਨੀਆ ਵਿਚ ਅਸੈਂਬਲਰ ਦਾ ਕੀ ਕੰਮ ਹੈ?
25)    ਕੰਪਾਈਲਰ ਅਤੇ ਇੰਟਰਪ੍ਰੇਟਰ ਵਿਚ ਅੰਤਰ ਸਪਸ਼ਟ ਕਰੋ।
26)    ਓਪਰੇਟਿੰਗ ਸਿਸਟਮ ਤੋਂ ਕੀ ਭਾਵ ਹੈ? ਇਹ ਸਾਡੇ ਕੰਪਿਊਟਰ ਵਿਚ ਕੀ ਕੰਮ ਕਰਦਾ ਹੈ?
27)    ਕੋਈ 5 ਓਪਰੇਟਿੰਗ ਸਿਸਟਮਜ਼ ਦੀਆਂ ਉਦਾਹਰਨਾਂ ਦਿਓ।
28)    ਵਿੰਡੋਜ਼ ਕੀ ਹੈ ? ਇਸ ਦੇ ਵੱਖ-ਵੱਖ ਸੰਸਕਰਨ ਦੱਸਦਿਆਂ ਵਿਸ਼ੇਸ਼ਤਾਵਾਂ ਦੇ ਚਾਨਣਾ ਪਾਓ।
29)    CUI ਅਤੇ GUI ਵਿਚ ਅੰਤਰ ਸਪਸ਼ਟ ਕਰੋ।
30)    DOS ‘ਤੇ ਇਕ ਸੰਖੇਪ ਨੋਟ ਲਿਖੋ।
31)    Android, Unix ਅਤੇ Linux ਬਾਰੇ ਤੁਸੀਂ ਕੀ ਜਾਣਦੇ ਹੋ?
32)    ਇੰਟਰਨੈੱਟ ਦੀ ਪਰਿਭਾਸ਼ਾ ਦਿਓ।
33)    ਇੰਟਰਨੈੱਟ ਦੇ ਇਤਿਹਾਸ ‘ਤੇ ਸੰਖੇਪ ਚਾਨਣਾ ਪਾਓ।
34)    ਇੰਟਰਨੈੱਟ ਦੇ ਸਾਨੂੰ ਕੀ ਲਾਭ ਹਨ?
35)    ਇੰਟਰਨੈੱਟ ਕਿਸ ਸਿਧਾਂਤ ‘ਤੇ ਕੰਮ ਕਰਦਾ ਹੈ?
36)    ਪ੍ਰੋਟੋਕਾਲ ਕੀ ਹਨ? ਵੱਖ-ਵੱਖ ਪ੍ਰੋਟੋਕਾਲਜ਼ ਦਾ ਵਿਸਤਰਿਤ ਵੇਰਵਾ ਦਿਓ।
37)    FTP ਅਤੇ ITP ਵਿਚ ਕੀ ਅੰਤਰ ਹੈ?
38)    http ਅਤੇ https ਵਿਚਲਾ ਅੰਤਰ ਸਪਸ਼ਟ ਕਰੋ।
39)    DNS ਤੋਂ ਕੀ ਭਾਵ ਹੈ?
40)    ਤੁਹਾਡੇ ਇਲਾਕੇ ਵਿਚ ਕੰਮ ਕਰਨ ਵਾਲੇ ਕੋਈ 3 ISPs ਦੇ ਨਾਂ ਲਿਖੋ।
41)    ਇੰਟਰਨੈੱਟ ਦੇ ਵੱਖ-ਵੱਖ ਕੁਨੈਕਸ਼ਨਾਂ ਦੀਆਂ ਕਿਸਮਾਂ ਦੱਸੋ।
42)    ਇੰਟਰਨੈੱਟ ਚਲਾਉਣ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ/ਯੰਤਰਾਂ ਦੀ ਲੋੜ ਪੈਂਦੀ ਹੈ।
43)    ਵੈੱਬ ਬ੍ਰਾਊਜ਼ਰ ਕੀ ਹੁੰਦੇ ਹਨ? 5 ਵੈੱਬ ਬ੍ਰਾਊਜ਼ਰਾਂ ਦੇ ਨਾਂ ਦੱਸੋ। ਇਸ ਸਧਾਰਨ ਬ੍ਰਾਊਜ਼ਰ ਦੀ ਸਕਰੀਨ ਦੇ ਵੱਖ-ਵੱਖ ਭਾਗਾਂ ਬਾਰੇ ਜਾਣਕਾਰੀ ਦਿਓ।
44)    ਸਰਚ ਇੰਜਨ ਕੀ ਹੁੰਦੇ ਹਨ? ਇਨ੍ਹਾਂ ਦੇ ਕੰਮ ਦੱਸੋ।
45)    ਕੋਈ 3 ਸਰਚ ਇੰਜਨਾਂ ਦੇ ਨਾਮ ਦੱਸੋ।
**************
MCQ
1) ਕੰਪਿਊਟਰ ਕੀ-ਬੋਰਡ ਦੇ ਕਿੰਨੇ ਬਟਨ ਹੁੰਦੇ ਹਨ?
A)104
B)101
C)103
D)102

2) ਇਹਨਾਂ ਵਿਚੋਂ ਕਿਹੜੀ ਸਕੈਨਰ ਦੀ ਕਿਸਮ ਨਹੀਂ ਹੈ?
A) ਰੋਲਰ ਫੀਡ
ਬ) ਫਲੈਟ ਬੈਡ
C)ਡਾਕੂਮੈਂਟਰੀ
D)ਸੀ ਆਰ ਟੀ

3) ਹੇਠ ਲਿਖਿਆ ਵਿਚੋਂ ਕਿਹੜਾ ਯੰਤਰ ਇਨਪੁੱਟ ਵੀ ਹੈ ਤੇ ਆਉਟਪੁੱਟ ਵੀ?
A) ਮੌਡਮ
B) ਵੈਬਕੈਮ
C) ਸਪੀਕਰ
D) ਯੂ ਐਸ ਬੀ

4) ਕੰਪਿਊਟਰ ਕੀ ਹੈ?
A) ਬਿਜਲੀ ਤੇ ਚਲਣ ਵਾਲਾ ਯੰਤਰ
B) ਇਕ ਕੈਲਕੁਲੇਟਰ
C) ਮਨੋਰੰਜਨ ਦਾ ਸਾਧਨ
D) ਉਪਰੋਕਤ ਸਾਰੇ

5) ਕੰਪਿਊਟਰ ਦੀਆਂ ਕਿੰਨੀਆਂ ਕਿਸਮਾਂ ਹਨ?
A) 3
B) 4
C) 6
D) NOTA

6) ਕੰਪਿਊਟਰ ਲਈ ਕਿਹੜੀ ਪੁਆਇੰਟਿਗ ਡਿਵਾਈਸ ਵਰਤੀ ਜਾਂਦੀ ਹੈ?
A) ਜਾਏਸਟਿੱਕ
B) ਲਾਈਟ ਪੈਨ
C) ਮਾਊਸ
D)ਟੱਚ ਸਕਰੀਨ

7) ਇਹਨਾਂ ਵਿਚੋਂ ਕਿਹੜਾ ਮੋਨੀਟਰ ਦਾ ਪ੍ਰਕਾਰ ਨਹੀਂ ਹੈ?
A)CRT
B)LED
C)LAD
D)LCD

8) ਇਕ ਪੈਰੇ ਤੇ ਤਿੰਨ ਵਾਰ ਕਲਿੱਕ ਕਰਨ ਤੇ ਕੀ ਹੁੰਦਾ ਹੈ?
A)ਇੱਕ ਸ਼ਬਦ ਸਲੈਕਟ ਹੁੰਦਾ ਹੈ
B) ਸਾਰਾ ਪੈਰਾ ਸਲੈਕਟ ਹੋ ਜਾਂਦਾ ਹੈ
C) ਡਿਲੀਟ ਹੋ ਜਾਂਦਾ ਹੈ
D) ਕਾਪੀ ਹੋ ਜਾਂਦਾ ਹੈ

9) ਲੈਪਟੋਪ ਤੇ ਮਾਊਸ ਦੀ ਥਾਂ ਤੇ ਕੀ ਵਰਤਿਆ ਜਾਂਦਾ ਹੈ?
A) ਲਾਈਟ ਪੈਨ
B) ਕਰਸਰ
C) ਕੀ ਪੈਡ
D)ਟੱਚ ਪੈਡ

10) F5 ਬਟਨ ਦਾ ਕੀ ਕੰਮ ਹੈ?
A) ਫਾਈਂਡ ਕਰਨਾ
B) ਰੀਫਰੈਸ਼
C) ਹੈਲਪ
D) NOTA

11)F1 ਬਟਨ ਦਾ ਕੀ ਕੰਮ ਹੈ?
A) undo
B) select
C) help
D) Find

12) ctrl+z ਨਾਲ ਕੀ ਹੁੰਦਾ ਹੈ?
A) Redo
B) delete
C) undo
D) Nothing

13) ਸਾਡੇ ਵੱਲੋਂ ਵਰਤੇ ਜਾਂਦੇ ਕੀ ਬੋਰਡ ਦਾ ਨਾਮ ਦੱਸੋ?
A) Qwarti
B) Qwaerty
C) Qwerty
D) Qwarty

14) ਲੈਪਟੋਪ ਕਿਹੜੀ ਕਿਸਮ ਦਾ ਕੰਪਊਟਰ ਹੈ?

A) Mini
B) PC
C) PC and Mini
D) Micro

15) ਮੌਸਮ ਦੀ ਭਵਿੱਖਬਾਣੀ ਲਈ ਕਿਹੜਾ ਕੰਪਿਊਟਰ ਵਰਤਿਆ ਜਾਂਦਾ ਹੈ?
A) Super computer
B) Micro computer
C) weather computer
D) Super duper computer

16) ਕੰਪਿਊਟਰ ਦੀ ਵਿਸ਼ੇਸ਼ਤਾ (Versatility) ਤੋਂ ਕੀ ਭਾਵ ਹੈ?
A) Multiple tasking
B) work speeds
C) Diligent
D) None of the above

17) Diligence  ਤੋਂ ਕੀ ਭਾਵ ਹੈ?
A) ਕੰਪਿਊਟਰ ਕੰਮ ਕਰਦਾ ਥੱਕਦਾ ਨਹੀਂ
B) ਉਹ ਜਗਾ ਘਾਟ ਘੇਰਦਾ ਹੈ
C) ਉਸਦਾ ਪਾਰਖੂ ਨਾ ਹੋਣਾ ਹੈ
D) ਇਹਨਾਂ ਵਿਚੋਂ ਕੋਈ ਨਹੀਂ

18) Odd one out.
A) Mouse
B) Printer
C) Pen drive
D) Plotter

19) Odd one out.
A) Word
B) Windows
C) Video games
D) Mp-3 songs

20) Odd one out.
A) word
B) Windows
C) DOS
D) Android

21) Odd one out.
A) Ctrl
B) Alt
C) F5
D) delete

22) Odd one out.
A) RAM
B) ROM
C) hard disk
D) SIM

23) Odd one out.
A) Mainframe
B) Apple
C) Microsoft
D) IBM

24) Odd one out.
A) Hard disk
B) Pen drive
C) CD
D) Memory card

25) Odd one out.
A) Intel
B) Seloren
C) AMD
D) Sony

26)  ਰੈਮ ਦੀਆ ਦੋ ਕਮੀਆਂ ਦੱਸੋ।
A) DRam
B) Sram
C) A&B
D) NOTA

27) ਰੈਮ ਦੇ ਫਾਇਦੇ ਦੱਸੋ।
A) Read&Write
B) Volatile
C) Dram
D) Sram

28) CPU ਅਤੇ RAM ਦੇ ਵਿਚਕਾਰ ਕਿਹੜੀ ਮੈਮਰੀ ਲਗਦੀ ਹੈ?
A) Cache
B) USB
C) ROM
D) NOTA

29) ਬੰਦ ਕੰਪਿਊਟਰ ਉਤੇ ਵਿੰਡੋਸ ਦੀਆਂ ਫਾਈਲਾਂ ਕਿਥੇ ਸਟੋਰ ਹੁੰਦੀਆਂ ਹਨ?
A) ਮਾਨੀਟਰ
B) CPU
C) RAM
D) Hard disk
30) ਕੰਪਿਊਟਰ ਚਲਾਉਣ ਉਪਰੰਤ ਵਿੰਡੋਸ ਦੀਆਂ ਫਾਈਲਾਂ ਕਿਥੇ ਸਟੋਰ ਹੋ ਜਾਂਦੀਆਂ ਹਨ?
A) RAM
B) ROM
C) HARD DISK
D) Monitor

31) ਕੰਪਿਊਟਰ ਦੇ ਸਟਾਰਟ ਹੋਣ ਤੋਂ ਲੈ ਕੇ ਸਕ੍ਰੀਨ ਡੈਸਕਟਾਪ ਤੇ ਨਜ਼ਰ ਆਉਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ?
A) Processing
B) Booting
C) Loading
D) NOTA

32) Inkjet Printer  ਵਿਚ ਕੀ ਹੁੰਦਾ ਹੈ?
A) ਟੋਨਰ
B) ਰਿਬਨ
C) ਕਾਰਟੇਜ
D) NOTA

33) Dot-matrix Printer  ਵਿਚ ਕੀ ਹੁੰਦਾ ਹੈ?
A) ਟੋਨਰ
B) ਰਿਬਨ
C) ਕਾਰਟੇਜ
D) ਪੇਪਰ

34) ਪਾਊਡਰ ਕੀਤੀ ਸੁੱਕੀ ਸਿਆਹੀ ਕਿਸ ਵਿਚ ਪਾਈ ਜਾਂਦੀ ਹੈ?
A) ਟੋਨਰ
B) ਰਿਬਨ
C) ਕਾਰਟੇਜ
D) NOTA

35) ਇਹਨਾਂ ਵਿਚੋਂ ਕਿਹੜਾ Impact ਪ੍ਰਿੰਟਰ ਹੈ?
A) inkjet
B) Laser
C) Dotmatrix
D) NOTA
 
(ਵਿਸ਼ੇਸ਼ ਧੰਨਵਾਦ:- ਜਸਕੀਰਤ ਕੌਰ/13 ਸੀ)
===================
(1) ਕੰਪਿਊਟਰ ਵਿਚ ਲੈਂਗੂਏਜ ਟਰਾਂਸਲੇਟਰ ਤੋਂ ਕੀ ਭਾਵ ਹੈ?
A) ਅਸੈਂਬਲ
B) ਕੰਪਾਈਲਰ  
C) ਇੰਟਰਪਰੇਟਰ
D) ਇਹ ਸਾਰੇ

(2)ਅਸੈਂਬਲਰ ਕੀ ਹੈ?
A) High level Language ਨੂੰ Assembly Language 'ਚ ਬਦਲਦਾ ਹੈ
B) High level Language ਨੂੰ Machine Language 'ਚ ਬਦਲਦਾ ਹੈ  
C) Assembly Language ਨੂੰ Machine Language 'ਚ ਬਦਲਦਾ ਹੈ  
D) Machine Language ਨੂੰ Assembly Language 'ਚ ਬਦਲਦਾ ਹੈ

(3)ਕਿਹੜੀ ਭਾਸ਼ਾ ਕੰਪਿਊਟਰ ਦੇ ਜਿਆਦਾ ਨੇੜੇ ਹੁੰਦੀ ਹੈ?
A) Assembly
B) c, c++
C) English
D) Binary

(4 )ਜਿਹੜਾ ਹਾਈ ਲੇਵਲ ਲੈਂਗੂਏਜ ਪ੍ਰੋਗਰਾਮ ਦੇ ਪੂਰੇ ਪ੍ਰੋਗਰਾਮ ਨੂੰ ਮਸ਼ੀਨ ਭਾਸ਼ਾ ਵਿਚ ਬਦਲ ਦੇਵੇ?
A) ਅਸੈਂਬਲਰ
B) ਕੰਪਾਈਲਰ
C) ਇੰਟਰਪ੍ਰੇਟਰ
D) ਬੂਟ ਸਟ੍ਰੈਪ ਲੋਡਰ

(5) ਜਿਹੜਾ ਹਾਈ ਲੇਵਲ ਲੈਂਗੂਏਜ ਦੇ ਪ੍ਰੋਗਰਾਮ ਨੂੰ ਲਾਈਨ-ਦਰ-ਲਾਈਨ ਮਸ਼ੀਨ ਭਾਸ਼ਾ ਵਿਚ ਬਦਲ ਦੇਵੇ?
A) ਅਸੈਂਬਲਰ
B) ਕੰਪਾਈਲਰ
C) ਇੰਟਰਪ੍ਰੇਟਰ
D) ਬੂਟ ਸਟ੍ਰੈਪ ਲੋਡਰ

(6) ਕਿਹੜੀ ਕੰਪਿਊਟਰ ਦੀਆਂ ਪ੍ਰੋਗਰਾਮਿੰਗ ਭਾਸ਼ਾਵਾਂ ਦੀ ਕਿਸਮ ਨਹੀਂ?
A) Low Level Language
B) Middle Level Language
C) Assembly Level Language
D) High Level Language

(7) ਕਿਹੜਾ ਓਪਨ ਸੋਰਸ ਸਾਫ਼ਟਵੇਅਰ ਨਹੀਂ ਹੈ।
A) Ubuntu
B) Bit Torrent
C) Camtasia
D) MS Word

(8)ਸਿਸਟਮ ਸਾਫਟਵੇਅਰ ਦੀ ਕਿਹੜੀ ਕਿਸਮ ਹੈ?
A) Operating system.
B) Utility
C) Device driver
D) All of the above

(9) ਕਿਹੜਾ Device Driver ਹੈ?
A) Sound driver
B) Printer driver
C) Speaker driver
D) All of the above

(10) ਕਿਹੜਾ Anty Virus ਸਾਫਟਵੇਅਰਜ਼ ਨਹੀਂ?
A) Quick heal
B) McAfee
C) K-7
D) Cache

(11) OTG ਦਾ ਪੂਰਾ ਨਾਮ?
A) On the go
B) Out to go
C) On to go
D) NOTA

(12) ਕੋਈ 2 utilities ਦੇ ਨਾਮ|
A) Bit torrent, Camtasia
B) disk cleaner, antivirus
C) file manager, Oracle
D) NOTA

(13) ਮੌਨੀਟਰ ਅਤੇ ਸਕੈਨਰ ਦੀ ਸਾਫ਼-ਸਫ਼ਾਈ ਲਈ ਕੀ ਵਰਤਣਾ ਚਾਹੀਦਾ ਹੈ?
A) Soft brush
B) ਸੈਨੇਟਾਈਜਰ
C) ਸਪਰੇਅ
D) NOTA

(14) ਇਹਨਾਂ ਵਿਚੋਂ ਕਿਹੜਾ os ਦਾ ਨਾਮ ਨਹੀਂ ਹੈ?
A) ios
B) Boot Strap
C) Linux
D) windows
(ਵਿਸ਼ੇਸ਼ ਧੰਨਵਾਦ:- ਜਸਕੀਰਤ ਕੌਰ/13 ਸੀ)
=====================
1. ਸੁਪਰ ਕੰਪਿਊਟਰ ਦਾ ਪਿਤਾਮਾ ਕੌਣ ਹੈ??
a)    ਸੇਮਰ ਕਰੈਯਾ
b)    ਚਾਰਲੈਸ ਬਾਬੇਜ
c)    ਡਾ. ਅਬਦੁਲ ਕਲਾਮ
d)    ਪਾਸਕਲ
 
2. ਮਿੰਨੀ ਕੰਪਿਊਟਰ ਨੂੰ ਕਦੋ ਵਰਤੋਂ ਵਿਚ ਲਿਆਂਦਾ ਗਿਆ??
a)    1940
b)    1950
c)    1960
d)    1970
 
3.GUI ਦੀ ਫੁਲ ਫਾਰਮ ਕੀ ਹੈ?
a)    Graphic user interpol
b)    Grand user interface
c)    Graphic user interface
d)    Genuine upper intelligence
 
4. ਭੂਚਾਲ ਦੀ ਜਾਣਕਾਰੀ ਲਈ ਕਿਹੜਾ ਕੰਪਿਊਟਰ ਵਰਤੋਂ ਵਿਚ ਲਿਆਂਦਾ ਹੈ ?
a) Micro computer
b) mini computer
c) super computer
d) special computer
 
5. ਕਿਹੜੀ ਪ੍ਰੋਗਰਾਮਿੰਗ ਭਾਸ਼ਾ ਅੰਗਰੇਜ਼ੀ ਵਰਗੀ ਹੁੰਦੀ ਹੈ?
a) middle level
b) high level
c) low level
d) none
 
6.DOS ਕੀ ਹੈ
a)    GUI
b)    CUI
c)    PUI
d)    LUI
7. ਇੰਟਰਨੈੱਟ ਦੀ ਵਰਤੋ ਕਿੱਥੇ ਕੀਤੀ ਜਾਂਦੀ ਹੈ?

a)    ਮਨੋਰੰਜਨ ਲਈ
b)    ਸੰਚਾਰ ਲਈ
c)    e-banking
d)    ਉਪਰੋਕਤ ਸਾਰੇ
 
8. FTP ਤੋਂ ਕੀ ਭਾਵ ਹੈ।
a) File Transfer Protocol
b) ਨੈੱਟ ‘ਤੇ ਫਾਈਲਾਂ ਦੇ ਨਿਯਮ
c) ਇਹ ਦੋਨ੍ਹੋਂ
d) ਕੋਈ ਨਹੀਂ
 
9.ਇਨ੍ਹਾਂ ਵਿੱਚੋਂ ਕਿਹੜਾ ਸੁਰੱਖਿਅਤ ਹੈ
a)    http
b)    www
c)    Https
d)    url
 
10.ਇਨ੍ਹਾਂ ਵਿੱਚੋ ਕਿਹੜਾ URL ਨੂੰ ਦਰਸਾਉਂਦਾ ਹੈ?
a) https://photoneducation.in/
b) https://photoneducation@gmail.com
c) ਦੋਨੋ ਹੀ
d) ਕੋਈ ਵੀ ਨਹੀਂ
 
11.ਇਨ੍ਹਾਂ ਵਿੱਚੋ ਕਿਹੜਾ ਕੁਨੈਕਸ਼ਨ ਟੈਲੀਫੋਨ ਡਾਊਨਲੋਡ/ਅੱਪਲੋਡ ਲਈ ਹੀ ਵਰਤਿਆ ਜਾਂਦਾ ਹੈ ?
a)    HTML
b)    ISDN
c)    DSL
d)    All above
 
12.ਇਨ੍ਹਾਂ ਵਿੱਚੋ ਕਿਹੜਾ ਸਰਚ ਇੰਜਨ ਨਹੀਂ ਹੈ?
a) Yahoo
b) Bing
c) Doodle
d) b & c both
 
13. ਇੰਟਰਨੈੱਟ ਦੀ ਵਰਤੋ ਲਈ ਕਿਹੜਾ ਅੰਗ/ਤੱਤ ਜਰੂਰੀ ਲੋੜੀਂਦਾ ਹੈ??
a) ਮੇਜ- ਕੁਰਸੀ
b) ਮਾਡਮ
c) ਰਾਊਟਰ
d) b-c ਦੋਨੋਂ
14.ਇਨ੍ਹਾਂ ਲੋਗੋਜ਼ ਵਿੱਚੋ ਸਫਾਰੀ ਨੂੰ ਕਿਹੜਾ ਦਰਸਾਉਂਦਾ ਹੈ??

(a) (b) (c) (d)

15. ਇੰਟਰਨੈੱਟ ਦੀ ਵਰਤੋ ਕਿੱਥੇ  ਕੀਤੀ ਜਾਂਦੀ ?
a) ਮਨੋਰੰਜਨ ਲਈ
b)ਸੰਚਾਰ ਲਈ
c)e-banking
d) ਉਪਰੋਕਤ ਸਾਰੇ

16. ਲਾਲ ਰੰਗ ਦੇ ਚੱਕਰ ਵਿੱਚ ਦਰਸਾਇਆ ਗਿਆ ਯੰਤਰ ਕੀ ਹੋ ਸਕਦਾ ਹੈ?
a) ਸਵਿੱਚ
B) ਰਾਊਟਰ
c) ਬਿਜਲੀ ਲਈ ਪਲੱਗ
d) ਮਾਡਮ


(ਵਿਸ਼ੇਸ਼ ਧੰਨਵਾਦ:- ਜਸਵੀਰ ਸਿੰਘ ਚੰਦੀ/15 ਡੀ)
=======================



No comments:

Post a Comment

[CCPC-104] ਵੀਡੀਉਜ਼ (ਭਾਗ-2)

    [CCPC-104] ਸਾਫਟਵੇਅਰ ਲੈਬ -II ਟਾਈਪਿੰਗ ਹੁਨਰ ਅਤੇ ਡਿਜ਼ਾਇਨਿੰਗ ( Typing Skills and Designing)